Pages

Saturday, April 8, 2023

ਬੇਮੌਸਮੀ ਬਰਸਾਤ ਕਾਰਨ ਫਸਲਾਂ ਦੇ ਹੋਏ ਖ਼ਰਾਬੇ ਦਾ ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ!







 ਡਿਪਟੀ ਕਮਿਸ਼ਨਰ 

   ਬੇਮੌਸਮੀ ਬਰਸਾਤ ਕਾਰਨ ਫਸਲਾਂ ਦੇ ਹੋਏ ਖ਼ਰਾਬੇ ਦਾ ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ!












ਹੁਸ਼ਿਆਰਪੁਰ, 07 ਅਪ੍ਰੈਲ{Nitish Uppal} ਪਿਛਲੇ ਕੁਝ ਦਿਨਾਂ ਤੋਂ ਹੋਈ ਬੇਮੌਸਮੀ ਬਰਸਾਤ ਕਾਰਨ ਫਸਲਾਂ ਦੇ ਹੋਏ ਖ਼ਰਾਬੇ ਸਬੰਧੀ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਪਿੰਡ ਭਟੋਲੀਆਂ, ਰੋੜਾਂ, ਫ਼ਾਂਬੜਾ ਆਦਿ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਫ਼ਸਲਾਂ ਦੇ ਹੋਏ ਖ਼ਰਾਬੇ ਦਾ ਮੁਆਇਨਾ ਕਰਦਿਆਂ ਕਿਹਾ ਕਿ ਬੇਮੌਸਮੀ ਬਰਸਾਤ ਕਾਰਨ ਜਿਨ੍ਹਾਂ ਕਿਸਾਨਾਂ ਦਾ ਖਰਾਬਾ ਹੋਇਆ ਹੈ, ਉਨ੍ਹਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਲਈ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ ਅਤੇ ਫਸਲਾਂ ਦੇ ਹੋਏ ਨੁਕਸਾਨ ਦੀ ਪ੍ਰਤੀਸ਼ਤਤਾ ਦੇ ਹਿਸਾਬ ਨਾਲ ਮੁਆਵਜਾ ਦਿੱਤਾ ਜਾਵੇਗਾ। 
 ਇਸ ਦੌਰਾਨ ਐਸ.ਡੀ.ਐਮ.  ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਤੋਂ ਇਲਾਵਾ ਮਾਲ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਕਿਸਾਨ ਵੀ ਹਾਜ਼ਰ ਸਨ।

जिला लोक संपर्क कार्यालय, होशियारपुर
बेमौसमी बारिश के कारण फसलों के हुए नुकसान का डिप्टी कमिश्नर ने लिया जायजा



होशियारपुर, 07 अप्रैल{Nitish Uppal} 
पिछले कुछ दिनों पहले हुए बेमौसमी बारिश के कारण फसलों के हुए नुकसान संबंधी जायजा लेने के लिए डिप्टी कमिश्नर कोमल मित्तल ने आज गांव भटोलियां, रोड़ा फांबड़ा आदि का दौरा किया। इस दौरान उन्होंने फसलों के हुए नुकसान संबंधी निरीक्षण करते हुए कहा कि जिन किसानों का बेमौसमी बारिश के कारण नुकसान हुआ है, उनकी रिपोर्ट विशेष गिरदावरी में दर्ज करवाकर मुआवजे के लिए सरकार को भेजी जाएगी और फसलों के हुए नुकसान की प्रतिशतता के हिसाब से मुआवजा दिया जाएगा।
इस दौरान उनके साथ एस.डी.एम. होशियारपुर प्रीत इंदर सिंह बैंस, मुख्य कृषि अधिकारी डा. गुरदेव सिंह के अलावा राजस्व व कृषि विभाग के अधिकारी व किसान भी मौजूद थे।