Pages

Monday, April 10, 2023

2025 ਤੱਕ ਭਾਰਤ ਨੂੰ ਟੀ ਬੀ ਦੀ ਬਿਮਾਰੀ ਤੋਂ ਮੁਕਤ ਕਰਨ ਦਾ ਲਿਆ ਗਿਆ ਟੀਚਾ ਡਾ ਐਸ .ਪੀ ਸਿੰਘ

 




ਅੱਜ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਅਤੇ ਜਿਲਾ ਟੀ.ਬੀ ਅਫਸਰ ਡਾ ਸਕਤੀ ਸ਼ਰਮਾ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਪੀ .ਐਚ ਸੀ ਮੰਡ ਪੰਧੇਰ ਡਾ ਐਸ .ਪੀ ਸਿੰਘ ਦੀ ਦੇਖ ਰੇਖ ਹੇਠ ਮਾਨ ਸਿੰਘ ਐਸ .ਟੀ .ਐਸ ,ਪ੍ਰਮੋਦ ਗਿੱਲ ,ਮਮਤਾ ਨਾਂਗਲੁ ਸੀ .ਐਚ .ਓ ਅਤੇ ਸੁਰਿੰਦਰ ਕੌਰ ਏ .ਐਨ .ਐਮ ਵਲੋਂ ਹੇਲਥ ਏੰਡ ਵੇਲਨੇੰਸ ਸੇੰਟਰ ਸਗਰਾਂ ਅਧੀਨ ਪਿੰਡ ਗੱਗ ਸੁਲਤਾਨ ਇਟਾਂ ਦੇ ਭੱਠੇ ਤੇ ਟੀ .ਬੀ ਮੁਕਤ ਭਾਰਤ ਕੰਪੇਨ ਤਹਿਤ 21 ਦਿਨਾਂ ਟੀ ਬੀ ਦੀ ਬਿਮਾਰੀ ਤੋ ਮੁਕਤ ਕਰਨ ਲਈ ਜਾਗਰੂਕਤਾ ਕੰਪੇਨ ਸ਼ੁਰੂ ਕੀਤੀ ਗਈ ਜਿਸ ਤਹਿਤ ਟੀ ਬੀ ਦੀ ਬਿਮਾਰੀ ਦੇ ਸ਼ਕੀ ਲੋਕਾਂ ਦੇ ਬਲਗਮ ਦੇ ਟੈਸਟ ਲੇਕੇ ਜਾਂਚ ਲਈ ਭੇਜੇ ਗਏ ਇਸ ਮੋਕੇ ਡਾ ਐਸ .ਪੀ ਸਿੰਘ ਨੇ ਦਸਿਆ ਕੀ 2025 ਤੱਕ ਭਾਰਤ ਨੂੰ ਟੀ ਬੀ ਦੀ ਬਿਮਾਰੀ ਤੋਂ ਮੁਕਤ ਕਰਨ ਦਾ ਟੀਚਾ ਲਿਆ ਗਿਆ ਹੈ ਉਹਨਾ ਦਸਿਆ ਕੀ ਇਸ ਪ੍ਰੋਗਰਾਮ ਤਹਿਤ ਹੇਲਥ ਏੰਡ ਵੇਲਨੇੰਸ ਸੇੰਟਰਾਂ ਵਿਚ 13 ਅਪ੍ਰੇਲ ਤੱਕ ਲੋਕਾਂ ਦੀ ਸਕਰੀਨਿੰਗ ਕਰਕੇ ਟੀ ਬੀ ਦੀ ਬਿਮਾਰੀ ਦੇ ਸ਼ਕੀ ਮਰੀਜਾਂ ਦੀ ਜਾਂਚ ਕੀਤੀ ਜਾਵੇਗੀ